ਪੰਜਾਬੀ ਫਿਲਮ ਅਦਾਕਾਰ ਮੈਂਡੀ ਤੱਖੜ ਨੇ ਆਪਣੇ ਫੈਨਜ਼ ਲਈ ਵਿਆਹ ਦੀਆ ਨਵੀਆਂ ਅਤੇ ਤਾਜ਼ਾ ਤਸਵੀਰਾਂ ਸਾਂਝੀਆਂ ਕੀਤੀਆਂ ਹਨ | ਅਦਾਕਾਰ ਇਹਨਾਂ ਵਿਚ ਆਪਣੇ ਪਤੀ ਸ਼ੇਖਰ ਕੌਂਸ਼ਲ ਨਾਲ ਨਜ਼ਰ ਆ ਰਹੀ ਹੈ |
ਅਦਾਕਾਰ ਮੈਂਡੀ ਤੱਖੜ ਨੇ ਬਹੁਤ ਹੀ ਸਾਦਗੀ ਦੇ ਨਾਲ ਵਿਆਹ ਕਰਵਾਇਆ | ਪੰਜਾਬੀ ਅਭਿਨੇਤਰੀ ਮੈਂਡੀ ਤੱਖਰ ਨੇ ਆਪਣੀਆਂ ਵਧੀਆ ਫਿਲਮਾਂ ਨਾਲ ਪੰਜਾਬ ਵਿੱਚ ਚੰਗਾ ਨਾਮ ਕਮਾਇਆ ਹੈ।
ਇਸ ਵਿਚਾਲੇ ਮੈਂਡੀ ਦੇ ਵਿਆਹ ਤੋਂ ਇਨਸਾਈਡ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਜੋ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਦੱਸ ਦੇਈਏ ਕਿ ਵਿਆਹ ਦੇ ਖਾਸ ਮੌੇਕੇ ਪੰਜਾਬੀ ਅਦਾਕਾਰਾ ਮੈਂਡੀ ਬਿਲਕੁੱਲ ਸਾਦੇ ਅੰਦਾਜ਼ ਵਿੱਚ ਵਿਖਾਈ ਦਿੱਤੀ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਮੈਂਡੀ ਦੇ ਵਿਆਹ ਵਿੱਚ ਕੁਝ ਕਰੀਬੀ ਰਿਸ਼ਤੇਦਾਰਾਂ ਤੋਂ ਇਲਾਵਾ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਨਾਮੀ ਸਿਤਾਰੇ ਸ਼ਾਮਲ ਹੋਏ।ਇਸ ਦੌਰਾਨ ਸਿਮਰਨ, ਕਰਮਜੀਤ ਅਨਮੋਲ ਸਣੇ ਨਿਸ਼ਾ ਬਾਨੋ ਨੇ ਵਿਆਹ ਵਿੱਚ ਖੂਬ ਰੌਣਕਾਂ ਲਗਾਈਆਂ।