ਹਰਿਆਣਾ ‘ਚ ਭਾਜਪਾ ਤੇ ਜੇਜੇਪੀ ਦਾ ਗਠਜੋੜ ਟੁੱਟਿਆ

ਚੰਡੀਗੜ੍ਹ, 12 ਮਾਰਚ, :

ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਵਿੱਚ ਭਾਜਪਾ ਅਤੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦਾ ਗਠਜੋੜ ਟੁੱਟ ਗਿਆ ਹੈ। ਮੁੱਖ ਮੰਤਰੀ ਮਨੋਹਰ ਲਾਲ ਸਵੇਰੇ 11.50 ਵਜੇ ਚੰਡੀਗੜ੍ਹ ਸਥਿਤ ਰਾਜ ਭਵਨ ਪਹੁੰਚੇ ਅਤੇ ਆਪਣੀ ਪੂਰੀ ਕੈਬਨਿਟ ਦਾ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ।

ਸੀਐਮ ਚਿਹਰਾ ਬਦਲਣ ਦੀ ਜ਼ੋਰਦਾਰ ਚਰਚਾ ਹੈ। ਸੂਤਰਾਂ ਮੁਤਾਬਕ ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਨਾਇਬ ਸੈਣੀ ਨਵੇਂ ਸੀਐਮ ਹੋ ਸਕਦੇ ਹਨ। ਨਾਇਬ ਸੈਣੀ ਓਬੀਸੀ ਭਾਈਚਾਰੇ ਤੋਂ ਹਨ। ਮਨੋਹਰ ਲਾਲ ਖੱਟਰ ਕਰਨਾਲ ਤੋਂ ਲੋਕ ਸਭਾ ਚੋਣ ਲੜ ਸਕਦੇ ਹਨ।

ਜੇਜੇਪੀ ਨੇਤਾ ਦੁਸ਼ਯੰਤ ਚੌਟਾਲਾ ਨੇ ਅੱਜ ਮੰਗਲਵਾਰ ਸਵੇਰੇ ਹੀ ਆਪਣੇ ਸਰਕਾਰੀ ਵਾਹਨ ਵਾਪਸ ਕਰ ਦਿੱਤੇ। ਇਸ ਤੋਂ ਬਾਅਦ ਹੀ ਸਿਆਸੀ ਹਲਚਲ ਤੇਜ਼ ਹੋ ਗਈ ਸੀ।

Related posts

Leave a Comment